ਮਿੰਨੀ ਕਹਾਣੀ
ਸਜ਼ਾ
ਮਰਨ ਤੋਂ ਬਾਅਦ ਯਮਦੂਤਾਂ ਨੇ ਉਸ ਦੇ ਸਰੀਰ ਵਿਚੋਂ ਰੂਹ ਨੂੰ ਕੱਢ ਲਿਆ ਤੇ ਧਰਮਰਾਜ ਕੋਲ ਲੈ ਗਏ ।
"ਮਹਾਰਾਜ ! ਅਸੀਂ ਉਸ ਔਰਤ ਦੀ ਰੂਹ ਕੱਢ ਲਿਆਏ ਹਾਂ , ਜਿਸ ਦੀ ਉਮਰ ਪੂਰੀ ਹੋ ਗਈ ਸੀ ।"
ਇੱਕ ਯਮਦੂਤ ਬੋਲਿਆ ।
" ਠੀਕ ਐ"" ਧਰਮਰਾਜ ਨੇ ਇੱਕ ਨਜ਼ਰ ਓਸ ਔਰਤ ਦੀ ਰੂਹ ਵੱਲ ਦੇਖਿਆ ,ਫਿਰ ਆਪਣੇ ਮੁਨਸ਼ੀ ਨੂੰ ਹੁਕਮ
ਦਿੱਤਾ।
" ਜ਼ਰਾ ਇਸ ਔਰਤ ਦਾ ਖਾਤਾ ਖੋਲੋ ।"
ਮੁਨਸ਼ੀ ਨੇ ਖਾਤਾ ਦੇਖਿਆ ।
" ਮਹਾਰਾਜ ਇਸ ਔਰਤ ਨੇ ਆਪਣੀ ਧੀ ਨੂੰ ਗਰਭਪਾਤ ਕਰਾਉਣ ਲਈ ਮਜ਼ਬੂਰ ਕੀਤਾ ਕਿਓਕਿ ਇਸ ਔਰਤ """
ਨੂੰ ਪਤਾ ਲਗ ਚੁੱਕਾ ਸੀ ਕਿ ਗਰਭ ਵਿੱਚ ਪਲ ਰਿਹਾ ਬੱਚਾ ਲੜਕੀ ਹੈ ।ਦਾਜ ਦੀ ਖਾਤਰ ਇਸ ਔਰਤ ਨੇ ਆਪਣੀ
ਨੂੰਹ ਨੂੰ ਜਿਉਦੇ ਸਾੜ ਦਿੱਤਾ ਸੀ "
" ਇਸ ਔਰਤ ਵਾਰੇ ਤੁਹਾਡਾ ਕੀ ਵਿਚਾਰ ਐ ?" ਧਰਮਰਾਜ ਨੇ ਆਪਣੇ ਸਲਾਹਕਾਰਾਂ ਤੋਂ ਪੁਛਿਆ ।
" ਮਹਾਰਾਜ ਇਸ ਔਰਤ ਨੇ ਘੋਰ ਪਾਪ ਕੀਤਾ ਹੈ ।ਇਸ ਲਈ ਇਸ ਔਰਤ ਨੂੰ ਨਰਕ ਵਿੱਚ ਭੇਜ ਦਿਓ ਤੇ ਤੇਲ ਦੇ
ਗਰਮ ਕੜਾਹੇ ਵਿੱਚ ਸੁੱਟ ਦਿਓ "। ਗੁੱਸੇ ਵਿੱਚ ਇੱਕ ਸਲਾਹਕਾਰ ਬੋਲਿਆ। ਧਰਮਰਾਜ ਕੁੱਝ ਦੇਰ ਚੁੱਪ ਚਾਪ ਸੋਚਦਾ
ਰਿਹਾ ।""
" ਇਹ ਤਾਂ ਠੀਕ ਐ ਪਰ ਇੰਨੀ ਸਜ਼ਾ ਇਸ ਲਈ ਕਾਫੀ ਨਹੀਂ "।
ਫਿਰ ਦੂਜਾ ਸਲਾਹਕਾਰ ਹੈਰਾਨ ਹੋਇਆ ।
" ਇਸ ਔਰਤ ਨੂੰ ਫਿਰ ਔਰਤ ਦੀ ਜੂਨ ਦੇ ਦਿਓ ਤੇ ਵਾਪਸ ਧਰਤੀ ਉਤੇ ਭੇਜ ਦਿਓ ।""
ਇੰਨਾ ਸੁਣਦੇਸਾਰ ਹੀ ਔਰਤ ਦੀ ਰੂਹ ਨੇ ਚੀਕ ਮਾਰੀ ਤੇ ਧਰਮਰਾਜ ਦੇ ਪੈਰਾਂ ਤੇ ਡਿਗਕੇ ਬੇਹੋਸ਼ ਹੋ ਗਈ ।
ਅਵਤਾਰ ਸਿੰਘ ਸੰਧੂ
ਕੁਲਾਮ ਰੋਡ ਗਲੀ ਨੰਬਰ ,,11
ਨਵਾਂਸ਼ਹਿਰ ।
No comments:
Post a Comment