Sunday, 11 September 2011

ਮੈਨੂੰ ਕੁੱਖ ਵਿੱਚ ਕਤਲ ਕਰਾ ਦੇ ਅੰਮੀਏਂ, ਜਾਂ ਫਿਰ---!



ਅਗਰ ਪੜ੍ਹਣ ਵਾਲੀਆਂ ਅੱਖਾਂ,ਸੁਨਣ ਵਾਲੇ ਕੰਨ ਤੇ ਸੋਚਵਾਨ ਦਿਮਾਗ਼ ਹਥਲੇ ਆਲੇਖ ਦਾ ਸਿਰਲੇਖ ਪੜ੍ਹ ਕੇ ਹੈਰਾਨ ਹੋਈਆਂ ਤਾਂ ਮੈਂ ਅਰਜ਼ ਕਰਾਂ ਕਿ ਮੈਂ ਵਿਕੋਲਤਿਰੀ ਕੋਈ ਗੱਲ ਨਹੀਂ ਕੀਤੀ।

-ਦੁਰਗਾ ਪੂਜਾ ਕਰਨ ਵਾਲੇ ਲੋਕਾਂ ਦਾ ਜਿੱਥੇ ਬਹੁਗਿਣਤੀ ਵਸੇਬਾ ਹੈ,ਜਿਹਨਾਂ ਦੇ ਲਈ ਵਿੱਦਿਆ ਦੀ ਦੇਵੀ ਸੁਰਸੁਤੀ ਹੈ ਜੋ ਕਿ ਨਾਰੀ ਸਰੂਪ ਹੈ,ਦੌਲਤ ਦੀ ਦੇਵੀ ਕਰਕੇ ਪ੍ਰਸਿੱਧ ਲੱਛਮੀ ਅਤੇ ਸਾਹਸ ਵੀਰਤਾ ਦੀ ਪਰਤੀਕ ਦੁਰਗਾ ਵੀ ਨਾਰੀ ਸਰੂਪ ਹਨ।

ਅਖਬਾਰਾਂ ਦੀਆਂ ਖਬਰਾਂ ਕੂਕ-ਕੂਕ ਕੇ ਦੱਸਦੀਆਂ ਹਨ:
-ਅੱਜ ਭਾਰਤ/ਪੰਜਾਬ ਵਿੱਚ ਸੁਰਸੁਤੀਆਂ/ਦੁਰਗਾਵਾਂ/ਲੱਛਮੀਆਂ ਮਹਿਫੂਜ਼ ਨਹੀਂਂ ਹਨ ।ਹਰ ਦਿਨ ਸੁਰਸੁਤੀਆਂ/ਦੁਰਗਾਵਾਂ/ਲੱਛਮੀਆਂ ਦੀ ਇੱਜ਼ਤ ਤਾਰ-ਤਾਰ ਹੁੰਦੀ ਹੈ।
-ਹਰ ਦਿਨ ਹਰ ਦੂਜੇ ਦਿਨ ਸੁਰਸੁਤੀਆਂ/ਦੁਰਗਾਵਾਂ/ਲੱਛਮੀਆਂ ਦੇ ਕਤਲਾਂ ਦੀ ਖਬਰ ਪੜ੍ਹਣ ਨੂੰ ਲੱਭਦੀ ਹੈ।
- ਸੁਰਸੁਤੀਆਂ/ਦੁਰਗਾਵਾਂ/ਲੱਛਮੀਆਂ ਦੀ ਹੋਣੀ ਬਾਰੇ ਅਖਬਾਰਾਂ ਦੀ ਹਿੱਕ ਤੇ ਛਪ ਕੇ ਆਉਣ ਵਾਲੀਆਂ ਸਾਰੀਆਂ ਖਬਰਾਂ ਓਹਨਾਂ ਤੱਕ ਵੀ ਤਾਂ ਪੁੱਜਦੀਆਂ ਹੋਣਗੀਆਂ ਜੋ ਕੰਨਿਆਂ-ਭਰੂਣ ਹੱਤਿਆਂਵਾਂ ਦੇ ਕੱਟੜ ਵਿਰੋਧੀ ਹਨ।
ਕਲਪਨਾ ਕਰੋ ਕਿ ਕੋਈ ਕੰਨਿਆਂ ਭਰੂਣ ਇਹਨਾਂ ਬਲਦੀਆਂ-ਮੱਚਦੀਆਂ ਸੁਰਖੀਆਂ ਨੂੰ ਪੜ੍ਹਣ ਯੋਗ ਹੋਵੇ ਤਾਂ!!---ਬੇਸੱæਕ ਉਹ ਕੁਰਲਾ ਉੱਠੇ ਗਾ।
ਓਹ ਕੁਰਲਾ ਉੱਠੇਗਾ ; "ਵੇ ਲੋਕੋ!ਸਾਨੂੰ ਕੁੱਖ ਵਿੱਚ ਕਤਲ ਕਰਾਉਣ ਵਾਲੇ ਵੱਡੇ ਲਾਹਨਤੀ ਹਨ ਬੇਸ਼ੱਕ ਇਹ ਸਮੱਸਿਆ ਦਾ ਇੱਕੋ ਪੱਖ ਹੈ।ਸਮੱਸਿਆ ਦੇ ਇੱਕ-ਪਾਸੜ ਦਰਸ਼ਨ ਤਾਂ  ਬੇਸ਼ੱਕ ਹਰ ਕੋਈ ਕਰਦਾ ਹੈ ਤੇ ਕਰਵਾਉਂਦਾ ਹੈ ਪਰੰਤੂ ਵੇ ਲੋਕੋ!ਸਮੱਸਿਆ ਦੇ ਦੂਜੇ ਪੱਖ ਵੱਲ ਵੀ ਗਹੁ ਕਰਨ ਦੀ ਲੋੜ ਹੈ।ਇਤਿਹਾਸ ਵਿੱਚ ਮੇਰੀਆਂ ਕਈ ਭੈਣਾਂ ਦੀਆਂ ਮੌਤਾਂ ਦਰਜ ਨੇ।ਜਿਹਨਾਂ ਦੀਆਂ ਮੌਤਾ ਸ਼ਾਇਦ ਪਰਿਵਾਰਾਂ ਨੇ ਇਸ ਲਈ ਕਬੂਲੀਆਂ ਕਿ ਉਹ ਧਾੜਵੀਆਂ ਦੀ ਲੁੱਟ ਦਾ ਮਾਲ ਨਾ ਬਣ ਜਾਣ।ਅਸਾਨੂੰ ਬੋਝ ਏਸੇ ਲਈ ਗਰਦਾਨਿਆਂ ਜਾਣ ਲੱਗ ਪਿਆ ਕਿ ਹਿਰਸੀ ਮਰਦਊ-ਪੁਣੇ ਲਈ ਅਸੀਂ ਇੱਕ ਵਸਤ -ਮਾਤਰ ਬਣ ਗਈਆਂ ਹੋਈਏ।ਅਸੀਂ ਬੋਝ ਲੱਗਣ ਲੱਗ ਪਈਆਂ ਤੇ ਬੋਝ ਨੂੰ ਪਨਪਣ ਤੋਂ ਪਹਿਲਾਂ ਬਿਲੇ ਲਗਾ ਦੇਣਾ ਸੁਖਾਲਾ ਸਮਝ ਲਿਆ ਗਿਆ --- ਨਾ ਹੋਵੇ ਵੰਝ ਨਾ ਵੱਜੇ ਵੰਝਲੀ।
ਂੱਨੱਕ -ਨਮੂਜ ਲਈ ਸਾਡੀ ਹੱਤਿਆ ਕੱਲ ਵੀ ਆਮ ਸੀ ਅੱਜ ਵੀ ਆਮ ਹੈ।
'ਆਪਣੇ ਅੰਦਰੋਂ ਹਿਰਸੀ ਮਰਦ ਨੂੰ ਮਾਰਿਆ ਨਾ,
ਆਪਣੇ ਹੱਥੀ ਮਾਰ-ਮੁਕਾਇਆ ਕੁੜੀਆਂ ਨੂੰ ।'
ਲੋਕੋ!ਵੇਲੋਕੋ! ਮੈਂ ਤਾਂ ਅਪਣੀ ਮਾਂ ਨੂੰ ਇਹ ਕਹਾਂ,ਕਿ ਮਾਏਂ!ਜਾਂ ਤਾਂ ਮੈਨੂੰ ਕੁੱਖ ਵਿੱਚ ਹੀ ਕਤਲ ਕਰਾ ਦੇਵੀਂ ਤਾਂ ਕਿ ਜਨਮ ਲੈ ਕੇ ਮੈਨੂੰ ਪੱਥਰ ਹੋਣ ਦਾ ਤਾਨਾ੍ਹ ਸੁਨਣਾ,ਜਵਾਨ ਹੋਣ ਤੇ ਸ਼ੁਹਦਿਆਂ ਵੱਲੋਂ ਪਿਘਲੇ-ਸੀਸੇ ਜਿਹੇ ਗੰਦੇ ਵਾਕ ਸੁਨਣੇ;ਫਿਰ ਕਿਸੇ ਕਿਸੇ ਦਾ ਸ਼ਰਾਬੀ -ਕਬਾਬੀ ਦੀ ਵਰਤੋਂ ਦਾ ਮਾਲ ਤੱਕ ਬਨਣ ਲਈ ਮਜਬੂਰ ਹੋਣਾ ਨਾ ਪਵੇਗਾ।
ਅਸੀਂ ਤਾਂ ਆਟੇ ਦੇ ਦੀਵੇ ੁਜਹੀਆਂ:ਘਰ ਸਾਨੂੰ ਚੂਹੇ ਨਾ ਛੱਡਣ ਤੇ ਬਾਹਰ ਸਾਨੂੰ ਕਾਂ ਪੈਣ। ਏਸੇ ਲਈ ਤੇਰੀ ਮਿੰਨਤ ਕਰਦੀ ਹਾਂ ਕਿ ਮਾਂ ਮੂਂਨੂੰ ਕੁੱਖ ਵਿੱਚ ਕਤਲ ਕਰਾ ਦੇ ;ਜਾਂ ਫਿਰਮਰਦ-ਸਮਾਜ ਨੰ  ਸਮਝਾ ਦੇ ਅੰਮੀਏਂ ਕਿ ਹੇ ਵੀਰੋਂ! ਹੇ ਪਿਤਾਓ!ਹੇ ਪੁੱਤਰੋ!ਤੁਸੀਂ ਪਤਨੀਆਂ ਮਸ਼ੂਕਾਂ ਮਹਿਬੂਬਾਵਾਂ ਭਾਲਦੇ ਹੋ ਪਰੰਤੂ ਧੀਆਂ/ਮਾਵਾਂ/ਭੈਣਾਂ ਕਿਓਂ ਨਹੀ ਭਾਲਦੇ?!ਕਿਓਂ ਹਰ ਸੁਹਣੀ ਸੂਰਤ ਤੁਹਾਨੂੰ 'ਮਾਲ ਹੀ ਦਿੱਸਦੀ ਹੈ?!ਕਿਓਂ ਤੁਹਾਡੀ ਮੈਲੀ ਤੇ ਵੈਲੀ ਨਜਰ ਸਾਡੇ ਕੱਜਣ ਚੀਰ-ਚੀਰ ਕੇ ਸਾਡੇ ਜਿਸਮਾਂ ਨੂੰ ਟੋਹਂਦੀ ਰਹਿੰਦੀ ਹੈ?!
ਹੇ ਵੀਰੋਂ! ਹੇ ਪਿਤਾਓ!ਹੇ ਪੁੱਤਰੋ! ਅਗਰ ਤੁਸੀਂ ਸਦਾਚਾਰ ਦਾ ਪੱਲਾ ਫੜ ਲਵੋ ,ਅਤੇ ਤੁਹਾਡੀਆਂ ਹੋਛੀਆਂ ਹਰਕਤਾਂ ਕਰਕੇ ਸੁਰਸੁਤੀਆਂ/ਦੁਰਗਾਵਾਂ/ਲੱਛਮੀਆਂ ਨੂੰ ਅਣਆਈ ਮੌਤੇ ਮਰਣ ਜਾਂ ਜਲਾਲਤ ਸਹਿਣ ਲਈ ਮਜਬੂਰ  ਨਾ ਹੋਣਾ ਪਵੇ । ਸਿਹਤਮੰਦ ਸੋਚ ਵਾਲੇ ਸਮਾਜ ਵਿੱਚ ਕੌਣ ਕਰਵਾਉਣਾ ਚਾਹੇਗਾ ਕੁੱਖਾਂ ਵਿੱਚ ਕਬਰਸਤਾਨਾਂ ਦਾ ਨਿਰਮਾਣ
?!?!?
ਦੀਪਜੀਰਵੀ
9/142ਮੁਹੱਲਾਕੰਬੋਆਂ
ਜੀਰਾ
ਫਿਰੋਜ਼ਪੁਰ
ਪੰਜਾਬ
9815524600

No comments:

Post a Comment