Sunday, 15 April 2012

"ਆਪ ਕਿਸੇ ਜਿਹੇ ਨਾ , ਤੇ ਗੱਲ ਕਰਨੋ ਰਹੇ ਨਾ" , ਆਪਨੇ ਇਸ ਉਪਗ੍ਰਹ ਜਿਸ ਦਾ ਨਾਂ ਫੇਸ ਬੁੱਕ ਹੈ , ਇਥੇ ਅਜਿਹੇ ਪ੍ਰਾਣੀਆਂ ਦੀ  ਘਾਟ ਨਹੀਂ ਜੋ  "ਆਪ ਕਿਸੇ ਜਿਹੇ ਨਾ , ਤੇ ਗੱਲ ਕਰਨੋ ਰਹੇ ਨਾ"  ਵਾਲੀ ਤੁਕ ਉੱਤੇ ਪੂਰੇ ਖਰੇ ਉਤਰੇ ਹਨ, ਮੌਕਾ ਵੇਖ ਕੇ  ਚੌਕਾ ਮਾਰਦੇ ਹਨ . ਇਹਨਾਂ ਦਾ ਆਪਣਾ ਟੱਬਰ ਬਣਦਾ ਨਹੀਂ , ਨਿਜ ਨਗਰ ਦੇ ਵਿਚ ਸਤਾਰਾਂ ਗੁਟ ਹੁੰਦੇ ਹਨ ਹੋਰਨਾਂ ਨੂੰ ਗੁਟਬੰਦੀ ਨਾ ਕਰਨ ਦਾ ਮਸ਼ਵਿਰਾ ਦੇਂਦੇ ਫਿਰਦੇ ਨੇ . 
ਰ੍ਬ੍ੜਾ ਚੁੱਕੀ ਫਿਰਦੇ ਨੇ ... ਬਚ ਲਵੋ ,ਤੇ ਆਪਣਾ ਮਾਸ ਬਚਾ ਲਵੋ ...ਜੇ ਹੋ ਸਕੇ ... ਰੱਬ ਰਾਖਾ ...ਦੀਪ ਜ਼ੀਰਵੀ ੧੬-੪-12

Saturday, 22 October 2011

minni kahani





ਮਿੰਨੀ ਕਹਾਣੀ                             ਰੱਬ ਦਾ ਫੈਸਲਾ
                                                                                       ਕਾਲੀ ਘਟਾ ਦੇਖਕੇ ਕਿਸਾਨ ਦੀ ਪਤਨੀ ਨੇ ਰੱਬ ਅੱਗੇ ਤਰਲਾ ਕੀਤਾ ।
                                                                                    " ਰੱਬਾ, ਇਸ ਸਾਲ ਟੈੱਮ ਸਿਰ ਮੀਂਹ ਪੈ ਜਾਣ,ਚੰਗੀ ਫ਼ਸਲ ਹੋ ਜਾਵੇ ਚਾਰ ਪੈਸੇ ਲਾ ਕੇ ਜਵਾਨ ਧੀ ਦੇ 
                                                                                    ਹੱਥ ਪੀਲੇ ਕਰ ਦਈਏ।"
                                                                                    ਕਾਲੀ ਘਟਾ ਦੇਖਕੇ ਪਟਵਾਰੀ ਦੇ ਘਰਵਾਲੀ ਨੇ ਬੇਨਤੀ ਕੀਤੀ ।
                                                                                    "  ਹੇ ਮਾਲਕਾ, ਜੇ ਇਸ ਵਾਰ ਹੜ ਆ ਜਾਣ ਤਾਂ ਸ਼ਿੰਦੇ ਨੂੰ ਸਕੂਟਰ ਖਰੀਦ ਦਈਏ ।ਦੋ ਸਾਲ ਹੋ ਗਏ,ਬੱਸਾਂ
                                                                                    ਵਿੱਚ ਧੱਕੇ ਖਾਂਦੇ ਨੂੰ ।ਕਦੇ ਸਮੇ ਸਿਰ ਕਾਲਜ ਨਹੀਂ ਪੁਹੰਚਿਆ"
                                                                                    ਭੂਰ ਪੈਂਦੀ ਦੇਖ ਤਹਿਸੀਲਦਾਰ ਦੀ ਪਤਨੀ ਬੋਲੀ ।" ਹੇ ਇੰਦਰ ਦੇਵਤਾ ,ਜ਼ਰਾ ਜ਼ੋਰ ਨਾਲ ਬਰਸੋ ।ਜੇ ਇਸ ਵਾਰ 
                                                                                    ਹੜ ਆ ਜਾਣ ਤਾਂ ਅਸੀਂ ਵੀ ਚਾਰ ਦਿਨ ਕਾਰ ਵਿੱਚ ਝੂਟੇ ਲੈ ਲਈਏ ।"
                                                                                    ਮੀਂਹ ਪੈਂਦਾ ਦੇਖਕੇ ਐਸ,ਡੀ ,ਐਮ ਸਾਹਿਬ ਦੀ ਪਤਨੀ ਉਪਰ ਅਸਮਾਨ ਵੱਲ ਮੂੰਹ ਕਰਕੇ ਬੋਲੀ ।
                                                                                  " ਹੇ ਪ੍ਰਮਾਤਮਾ, ਮੇਰੀ ਵੀ ਇਸ ਸਾਲ ਸੁਣ ਲੈ ,ਚੰਦਰੀ ਤਨਖਾਹ ਵਿੱਚ ਕੀ ਬਣਦਾ? ਜੇ ਐਤਕੀ ਹੜ ਆ ਜਾਣ ਤਾਂ ਅਸੀਂ 
                                                                                  ਆਪਣੀ ਕੋਠੀ ਪਾ ਲਈਏ ,ਸਾਰੀ ਉਮਰ ਸਰਕਾਰੀ ਕੋਠੀ ,,,,,,,,,,,,।"
                                                                                  ਲਗਾਤਾਰ ਦੋ ਦਿਨ ਮੀਂਹ ਪੈਂਦਾ ਦੇਖਕੇ ਡੀ,ਸੀ ,ਸਾਹਿਬ ਦੀ ਪਤਨੀ ਪੁਕਾਰ ਉਠੀ" ਓ ਮਾਈ ਗੋਡ, ਇਸ ਸਾਲ ਫਲਡ
                                                                                   ਜ਼ਰੂਰ ਆਉਣ ,ਫਿਰ ਮੇਰਾ ਹੀਰੇ ਵਾਲਾ ਸੈੱਟ ਤੇ ਨਵੀਂ ਕਾਰ ਪੱਕੀ,,,,,,,,।"
                                                                                   ਲੋਕ ਰਾਜ ਦੇ ਇਸ ਜ਼ਮਾਨੇ ਵਿੱਚ ਰੱਬ ਨੇ ਵੋਟਾਂ ਗਿਣੀਆਂ ਤੇ ਫੈਸਲਾ ਕਰ ਦਿੱਤਾ ।
                                                                                    ਕਿਸਾਨ ਦੀ ਜਵਾਨ ਧੀ ਅਜੇ ਵੀ ਘਰ ਬੈਠੀ ਹੈ ।ਉਸ ਦੇ ਹੱਥ ਮੇਹਿੰਦੀ ਲਈ ਤਰਸ ਰਹੇ ਹਨ ।ਪਟਵਾਰੀ ਦਾ ਮੁੰਡਾ ਹੁਣ
                                                                                    ਰੋਜ਼ ਸਕੂਟਰ ਤੇ ਕਾਲਜ ਜਾਂਦਾ ।ਤਹਿਸੀਲਦਾਰ ਦਾ ਸਾਰਾ ਟੱਬਰ ਨਵੀਂ ਕਾਰ ਵਿੱਚ ਦੂਰ ਦੂਰ ਦੀਆਂ ਸੈਰਾਂ ਕਰਦਾ ।ਐਸ ,
                                                                                      ਡੀ,ਐਮ ਸਾਹਿਬ ਦੀ ਨਵੀਂ ਕੋਠੀ ਪੈ ਗਈ।ਡੀ ,ਸੀ ,ਸਾਹਿਬ ਡੀ ਪਤਨੀ ਹੀਰਿਆਂ ਦਾ ਸੈੱਟ ਪਾ ਕੇ ,ਨਵੀਂ ਕਾਰ ਵਿੱਚ ਬੈਠਕੇ 
                                                                                       ਨਿਤ ਨਵੀਆਂ ਕਿੱਟੀ ਪਾਰਟੀਆਂ ਵਿੱਚ ਜਾਂਦੀ ਹੈ ।
                                                                                                                                                             ਅਵਤਾਰ ਸਿੰਘ ਸੰਧੂ
                                                                                                                                                         ਕੁਲਾਮ ਰੋਡ  ਗਲੀ ਨੰਬਰ ,,11                    
                                                                                                                                                                ਨਵਾਂਸ਼ਹਿਰ ।

ਸਜ਼ਾ -ਅਵਤਾਰ ਸਿੰਘ ਸੰਧੂ




ਮਿੰਨੀ ਕਹਾਣੀ




ਸਜ਼ਾ                                                       
                                 
                                                                 ਮਰਨ ਤੋਂ ਬਾਅਦ ਯਮਦੂਤਾਂ ਨੇ ਉਸ ਦੇ ਸਰੀਰ ਵਿਚੋਂ ਰੂਹ ਨੂੰ ਕੱਢ ਲਿਆ ਤੇ ਧਰਮਰਾਜ ਕੋਲ ਲੈ ਗਏ ।
                                                                "ਮਹਾਰਾਜ ! ਅਸੀਂ ਉਸ ਔਰਤ ਦੀ ਰੂਹ ਕੱਢ ਲਿਆਏ ਹਾਂ , ਜਿਸ ਦੀ ਉਮਰ ਪੂਰੀ ਹੋ ਗਈ ਸੀ ।"
                                                                 ਇੱਕ ਯਮਦੂਤ ਬੋਲਿਆ ।                        
                                                               "  ਠੀਕ ਐ""  ਧਰਮਰਾਜ ਨੇ ਇੱਕ ਨਜ਼ਰ ਓਸ ਔਰਤ ਦੀ ਰੂਹ ਵੱਲ ਦੇਖਿਆ ,ਫਿਰ ਆਪਣੇ ਮੁਨਸ਼ੀ ਨੂੰ ਹੁਕਮ
                                                                ਦਿੱਤਾ।
                                                              "   ਜ਼ਰਾ ਇਸ ਔਰਤ ਦਾ ਖਾਤਾ ਖੋਲੋ ।"
                                                                 ਮੁਨਸ਼ੀ ਨੇ ਖਾਤਾ ਦੇਖਿਆ ।
                                                                "  ਮਹਾਰਾਜ  ਇਸ ਔਰਤ ਨੇ ਆਪਣੀ ਧੀ ਨੂੰ ਗਰਭਪਾਤ ਕਰਾਉਣ ਲਈ ਮਜ਼ਬੂਰ ਕੀਤਾ ਕਿਓਕਿ ਇਸ ਔਰਤ """
                                                                  ਨੂੰ ਪਤਾ ਲਗ ਚੁੱਕਾ ਸੀ ਕਿ ਗਰਭ ਵਿੱਚ ਪਲ ਰਿਹਾ ਬੱਚਾ ਲੜਕੀ ਹੈ ।ਦਾਜ ਦੀ ਖਾਤਰ ਇਸ ਔਰਤ ਨੇ ਆਪਣੀ 
                                                                 ਨੂੰਹ ਨੂੰ ਜਿਉਦੇ ਸਾੜ ਦਿੱਤਾ ਸੀ "
                                                               "   ਇਸ ਔਰਤ ਵਾਰੇ ਤੁਹਾਡਾ ਕੀ ਵਿਚਾਰ ਐ ?" ਧਰਮਰਾਜ ਨੇ ਆਪਣੇ ਸਲਾਹਕਾਰਾਂ ਤੋਂ ਪੁਛਿਆ ।
                                                                  "  ਮਹਾਰਾਜ  ਇਸ ਔਰਤ ਨੇ ਘੋਰ ਪਾਪ ਕੀਤਾ ਹੈ ।ਇਸ ਲਈ ਇਸ ਔਰਤ ਨੂੰ ਨਰਕ ਵਿੱਚ ਭੇਜ ਦਿਓ ਤੇ ਤੇਲ ਦੇ 
                                                                    ਗਰਮ ਕੜਾਹੇ  ਵਿੱਚ ਸੁੱਟ ਦਿਓ "। ਗੁੱਸੇ ਵਿੱਚ ਇੱਕ ਸਲਾਹਕਾਰ ਬੋਲਿਆ। ਧਰਮਰਾਜ ਕੁੱਝ ਦੇਰ ਚੁੱਪ ਚਾਪ ਸੋਚਦਾ 
                                                                   ਰਿਹਾ ।""
                                                                  "  ਇਹ ਤਾਂ ਠੀਕ ਐ ਪਰ ਇੰਨੀ ਸਜ਼ਾ ਇਸ ਲਈ ਕਾਫੀ ਨਹੀਂ "।
                                                                      ਫਿਰ  ਦੂਜਾ ਸਲਾਹਕਾਰ ਹੈਰਾਨ ਹੋਇਆ ।
                                                                   "  ਇਸ ਔਰਤ ਨੂੰ ਫਿਰ ਔਰਤ ਦੀ ਜੂਨ ਦੇ ਦਿਓ ਤੇ ਵਾਪਸ ਧਰਤੀ ਉਤੇ ਭੇਜ ਦਿਓ ।""
                                                                      ਇੰਨਾ ਸੁਣਦੇਸਾਰ ਹੀ ਔਰਤ ਦੀ ਰੂਹ ਨੇ ਚੀਕ ਮਾਰੀ ਤੇ ਧਰਮਰਾਜ ਦੇ ਪੈਰਾਂ ਤੇ ਡਿਗਕੇ  ਬੇਹੋਸ਼ ਹੋ ਗਈ ।

                                                                                                                            ਅਵਤਾਰ ਸਿੰਘ ਸੰਧੂ
                                                                                                                      ਕੁਲਾਮ ਰੋਡ ਗਲੀ ਨੰਬਰ ,,11                   
                                                                                                                               ਨਵਾਂਸ਼ਹਿਰ ।

Sunday, 11 September 2011

ਮੈਨੂੰ ਕੁੱਖ ਵਿੱਚ ਕਤਲ ਕਰਾ ਦੇ ਅੰਮੀਏਂ, ਜਾਂ ਫਿਰ---!



ਅਗਰ ਪੜ੍ਹਣ ਵਾਲੀਆਂ ਅੱਖਾਂ,ਸੁਨਣ ਵਾਲੇ ਕੰਨ ਤੇ ਸੋਚਵਾਨ ਦਿਮਾਗ਼ ਹਥਲੇ ਆਲੇਖ ਦਾ ਸਿਰਲੇਖ ਪੜ੍ਹ ਕੇ ਹੈਰਾਨ ਹੋਈਆਂ ਤਾਂ ਮੈਂ ਅਰਜ਼ ਕਰਾਂ ਕਿ ਮੈਂ ਵਿਕੋਲਤਿਰੀ ਕੋਈ ਗੱਲ ਨਹੀਂ ਕੀਤੀ।

-ਦੁਰਗਾ ਪੂਜਾ ਕਰਨ ਵਾਲੇ ਲੋਕਾਂ ਦਾ ਜਿੱਥੇ ਬਹੁਗਿਣਤੀ ਵਸੇਬਾ ਹੈ,ਜਿਹਨਾਂ ਦੇ ਲਈ ਵਿੱਦਿਆ ਦੀ ਦੇਵੀ ਸੁਰਸੁਤੀ ਹੈ ਜੋ ਕਿ ਨਾਰੀ ਸਰੂਪ ਹੈ,ਦੌਲਤ ਦੀ ਦੇਵੀ ਕਰਕੇ ਪ੍ਰਸਿੱਧ ਲੱਛਮੀ ਅਤੇ ਸਾਹਸ ਵੀਰਤਾ ਦੀ ਪਰਤੀਕ ਦੁਰਗਾ ਵੀ ਨਾਰੀ ਸਰੂਪ ਹਨ।

ਅਖਬਾਰਾਂ ਦੀਆਂ ਖਬਰਾਂ ਕੂਕ-ਕੂਕ ਕੇ ਦੱਸਦੀਆਂ ਹਨ:
-ਅੱਜ ਭਾਰਤ/ਪੰਜਾਬ ਵਿੱਚ ਸੁਰਸੁਤੀਆਂ/ਦੁਰਗਾਵਾਂ/ਲੱਛਮੀਆਂ ਮਹਿਫੂਜ਼ ਨਹੀਂਂ ਹਨ ।ਹਰ ਦਿਨ ਸੁਰਸੁਤੀਆਂ/ਦੁਰਗਾਵਾਂ/ਲੱਛਮੀਆਂ ਦੀ ਇੱਜ਼ਤ ਤਾਰ-ਤਾਰ ਹੁੰਦੀ ਹੈ।
-ਹਰ ਦਿਨ ਹਰ ਦੂਜੇ ਦਿਨ ਸੁਰਸੁਤੀਆਂ/ਦੁਰਗਾਵਾਂ/ਲੱਛਮੀਆਂ ਦੇ ਕਤਲਾਂ ਦੀ ਖਬਰ ਪੜ੍ਹਣ ਨੂੰ ਲੱਭਦੀ ਹੈ।
- ਸੁਰਸੁਤੀਆਂ/ਦੁਰਗਾਵਾਂ/ਲੱਛਮੀਆਂ ਦੀ ਹੋਣੀ ਬਾਰੇ ਅਖਬਾਰਾਂ ਦੀ ਹਿੱਕ ਤੇ ਛਪ ਕੇ ਆਉਣ ਵਾਲੀਆਂ ਸਾਰੀਆਂ ਖਬਰਾਂ ਓਹਨਾਂ ਤੱਕ ਵੀ ਤਾਂ ਪੁੱਜਦੀਆਂ ਹੋਣਗੀਆਂ ਜੋ ਕੰਨਿਆਂ-ਭਰੂਣ ਹੱਤਿਆਂਵਾਂ ਦੇ ਕੱਟੜ ਵਿਰੋਧੀ ਹਨ।
ਕਲਪਨਾ ਕਰੋ ਕਿ ਕੋਈ ਕੰਨਿਆਂ ਭਰੂਣ ਇਹਨਾਂ ਬਲਦੀਆਂ-ਮੱਚਦੀਆਂ ਸੁਰਖੀਆਂ ਨੂੰ ਪੜ੍ਹਣ ਯੋਗ ਹੋਵੇ ਤਾਂ!!---ਬੇਸੱæਕ ਉਹ ਕੁਰਲਾ ਉੱਠੇ ਗਾ।
ਓਹ ਕੁਰਲਾ ਉੱਠੇਗਾ ; "ਵੇ ਲੋਕੋ!ਸਾਨੂੰ ਕੁੱਖ ਵਿੱਚ ਕਤਲ ਕਰਾਉਣ ਵਾਲੇ ਵੱਡੇ ਲਾਹਨਤੀ ਹਨ ਬੇਸ਼ੱਕ ਇਹ ਸਮੱਸਿਆ ਦਾ ਇੱਕੋ ਪੱਖ ਹੈ।ਸਮੱਸਿਆ ਦੇ ਇੱਕ-ਪਾਸੜ ਦਰਸ਼ਨ ਤਾਂ  ਬੇਸ਼ੱਕ ਹਰ ਕੋਈ ਕਰਦਾ ਹੈ ਤੇ ਕਰਵਾਉਂਦਾ ਹੈ ਪਰੰਤੂ ਵੇ ਲੋਕੋ!ਸਮੱਸਿਆ ਦੇ ਦੂਜੇ ਪੱਖ ਵੱਲ ਵੀ ਗਹੁ ਕਰਨ ਦੀ ਲੋੜ ਹੈ।ਇਤਿਹਾਸ ਵਿੱਚ ਮੇਰੀਆਂ ਕਈ ਭੈਣਾਂ ਦੀਆਂ ਮੌਤਾਂ ਦਰਜ ਨੇ।ਜਿਹਨਾਂ ਦੀਆਂ ਮੌਤਾ ਸ਼ਾਇਦ ਪਰਿਵਾਰਾਂ ਨੇ ਇਸ ਲਈ ਕਬੂਲੀਆਂ ਕਿ ਉਹ ਧਾੜਵੀਆਂ ਦੀ ਲੁੱਟ ਦਾ ਮਾਲ ਨਾ ਬਣ ਜਾਣ।ਅਸਾਨੂੰ ਬੋਝ ਏਸੇ ਲਈ ਗਰਦਾਨਿਆਂ ਜਾਣ ਲੱਗ ਪਿਆ ਕਿ ਹਿਰਸੀ ਮਰਦਊ-ਪੁਣੇ ਲਈ ਅਸੀਂ ਇੱਕ ਵਸਤ -ਮਾਤਰ ਬਣ ਗਈਆਂ ਹੋਈਏ।ਅਸੀਂ ਬੋਝ ਲੱਗਣ ਲੱਗ ਪਈਆਂ ਤੇ ਬੋਝ ਨੂੰ ਪਨਪਣ ਤੋਂ ਪਹਿਲਾਂ ਬਿਲੇ ਲਗਾ ਦੇਣਾ ਸੁਖਾਲਾ ਸਮਝ ਲਿਆ ਗਿਆ --- ਨਾ ਹੋਵੇ ਵੰਝ ਨਾ ਵੱਜੇ ਵੰਝਲੀ।
ਂੱਨੱਕ -ਨਮੂਜ ਲਈ ਸਾਡੀ ਹੱਤਿਆ ਕੱਲ ਵੀ ਆਮ ਸੀ ਅੱਜ ਵੀ ਆਮ ਹੈ।
'ਆਪਣੇ ਅੰਦਰੋਂ ਹਿਰਸੀ ਮਰਦ ਨੂੰ ਮਾਰਿਆ ਨਾ,
ਆਪਣੇ ਹੱਥੀ ਮਾਰ-ਮੁਕਾਇਆ ਕੁੜੀਆਂ ਨੂੰ ।'
ਲੋਕੋ!ਵੇਲੋਕੋ! ਮੈਂ ਤਾਂ ਅਪਣੀ ਮਾਂ ਨੂੰ ਇਹ ਕਹਾਂ,ਕਿ ਮਾਏਂ!ਜਾਂ ਤਾਂ ਮੈਨੂੰ ਕੁੱਖ ਵਿੱਚ ਹੀ ਕਤਲ ਕਰਾ ਦੇਵੀਂ ਤਾਂ ਕਿ ਜਨਮ ਲੈ ਕੇ ਮੈਨੂੰ ਪੱਥਰ ਹੋਣ ਦਾ ਤਾਨਾ੍ਹ ਸੁਨਣਾ,ਜਵਾਨ ਹੋਣ ਤੇ ਸ਼ੁਹਦਿਆਂ ਵੱਲੋਂ ਪਿਘਲੇ-ਸੀਸੇ ਜਿਹੇ ਗੰਦੇ ਵਾਕ ਸੁਨਣੇ;ਫਿਰ ਕਿਸੇ ਕਿਸੇ ਦਾ ਸ਼ਰਾਬੀ -ਕਬਾਬੀ ਦੀ ਵਰਤੋਂ ਦਾ ਮਾਲ ਤੱਕ ਬਨਣ ਲਈ ਮਜਬੂਰ ਹੋਣਾ ਨਾ ਪਵੇਗਾ।
ਅਸੀਂ ਤਾਂ ਆਟੇ ਦੇ ਦੀਵੇ ੁਜਹੀਆਂ:ਘਰ ਸਾਨੂੰ ਚੂਹੇ ਨਾ ਛੱਡਣ ਤੇ ਬਾਹਰ ਸਾਨੂੰ ਕਾਂ ਪੈਣ। ਏਸੇ ਲਈ ਤੇਰੀ ਮਿੰਨਤ ਕਰਦੀ ਹਾਂ ਕਿ ਮਾਂ ਮੂਂਨੂੰ ਕੁੱਖ ਵਿੱਚ ਕਤਲ ਕਰਾ ਦੇ ;ਜਾਂ ਫਿਰਮਰਦ-ਸਮਾਜ ਨੰ  ਸਮਝਾ ਦੇ ਅੰਮੀਏਂ ਕਿ ਹੇ ਵੀਰੋਂ! ਹੇ ਪਿਤਾਓ!ਹੇ ਪੁੱਤਰੋ!ਤੁਸੀਂ ਪਤਨੀਆਂ ਮਸ਼ੂਕਾਂ ਮਹਿਬੂਬਾਵਾਂ ਭਾਲਦੇ ਹੋ ਪਰੰਤੂ ਧੀਆਂ/ਮਾਵਾਂ/ਭੈਣਾਂ ਕਿਓਂ ਨਹੀ ਭਾਲਦੇ?!ਕਿਓਂ ਹਰ ਸੁਹਣੀ ਸੂਰਤ ਤੁਹਾਨੂੰ 'ਮਾਲ ਹੀ ਦਿੱਸਦੀ ਹੈ?!ਕਿਓਂ ਤੁਹਾਡੀ ਮੈਲੀ ਤੇ ਵੈਲੀ ਨਜਰ ਸਾਡੇ ਕੱਜਣ ਚੀਰ-ਚੀਰ ਕੇ ਸਾਡੇ ਜਿਸਮਾਂ ਨੂੰ ਟੋਹਂਦੀ ਰਹਿੰਦੀ ਹੈ?!
ਹੇ ਵੀਰੋਂ! ਹੇ ਪਿਤਾਓ!ਹੇ ਪੁੱਤਰੋ! ਅਗਰ ਤੁਸੀਂ ਸਦਾਚਾਰ ਦਾ ਪੱਲਾ ਫੜ ਲਵੋ ,ਅਤੇ ਤੁਹਾਡੀਆਂ ਹੋਛੀਆਂ ਹਰਕਤਾਂ ਕਰਕੇ ਸੁਰਸੁਤੀਆਂ/ਦੁਰਗਾਵਾਂ/ਲੱਛਮੀਆਂ ਨੂੰ ਅਣਆਈ ਮੌਤੇ ਮਰਣ ਜਾਂ ਜਲਾਲਤ ਸਹਿਣ ਲਈ ਮਜਬੂਰ  ਨਾ ਹੋਣਾ ਪਵੇ । ਸਿਹਤਮੰਦ ਸੋਚ ਵਾਲੇ ਸਮਾਜ ਵਿੱਚ ਕੌਣ ਕਰਵਾਉਣਾ ਚਾਹੇਗਾ ਕੁੱਖਾਂ ਵਿੱਚ ਕਬਰਸਤਾਨਾਂ ਦਾ ਨਿਰਮਾਣ
?!?!?
ਦੀਪਜੀਰਵੀ
9/142ਮੁਹੱਲਾਕੰਬੋਆਂ
ਜੀਰਾ
ਫਿਰੋਜ਼ਪੁਰ
ਪੰਜਾਬ
9815524600